PTRC buses latest news ਪੰਜਾਬ ਵਿਚ ਦਿਲੀ ਸਫ਼ਰ ਕਰਨ ਵਾਲੇ ਲੋਕਾਂ, ਖ਼ਾਸ ਕਰਕੇ ਮਹਿਲਾਵਾਂ ਅਤੇ ਵਿਦਿਆਰਥੀਆਂ, ਲਈ ਸੁਖਦ ਖ਼ਬਰ ਸਾਹਮਣੇ ਆਈ ਹੈ। ਪਨਬਸ ਅਤੇ ਪੰਜਾਬ ਰੋਡਵੇਜ਼ ਕੰਟਰੈਕਟ ਕਰਮਚਾਰੀ ਯੂਨੀਅਨ ਵੱਲੋਂ ਐਲਾਨੀ 2 ਘੰਟਿਆਂ ਦੀ ਹੜਤਾਲ ਹੁਣ ਫਿੱਲਹਾਲ ਰੋਕ ਦਿੱਤੀ ਗਈ ਹੈ।
ਤਨਖ਼ਾਹਾਂ ਦੀ ਰਕਮ ਜਾਰੀ ਹੋਣ ਤੋਂ ਬਾਅਦ ਹੜਤਾਲ ਦੀ ਯੋਜਨਾ ਰੱਦ
ਫ਼ਰੀਦਕੋਟ ਦੇ ਪ੍ਰਸ਼ਾਸਕੀ ਜਨਰਲ ਮੈਨੇਜਰ ਰਮਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਪ੍ਰੈਲ ਮਹੀਨੇ ਦੀਆਂ ਤਨਖ਼ਾਹਾਂ ਲਈ ਲੋੜੀਂਦੀ ਰਕਮ ਮਿਲ ਚੁੱਕੀ ਹੈ। ਰੈਗੂਲਰ, ਪੈਨਸ਼ਨਰ ਅਤੇ ਕੰਟਰੈਕਟ ਕਰਮਚਾਰੀ ਦੀ ਤਨਖ਼ਾਹ ਜਮਾਂ ਹੋ ਗਈ ਹੈ ਅਤੇ ਬਾਕੀ ਕਰਮਚਾਰੀਆਂ ਦੀ ਤਨਖ਼ਾਹ ਵੀ ਅਗਲੇ ਦਿਨ ਤੱਕ ਆ ਜਾਵੇਗੀ।
ਇਹ ਵੀ ਪੜ੍ਹੋ – ਤਬਾਦਲਿਆਂ ਤੋਂ ਬਾਅਦ ਡਿਊਟੀ ਤੋਂ ਗੈਰਹਾਜ਼ਰ ਤਹਿਸੀਲਦਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਸਖ਼ਤ ਚੇਤਾਵਨੀ
ਇਸ ਕਰਕੇ 2 ਘੰਟੇ ਬੱਸ ਸਟੈਂਡ ਬੰਦ ਕਰਨ ਦੀ ਯੋਜਨਾ ਨੂੰ ਅੱਜ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਜੇ ਅਗਲੇ ਮਹੀਨੇ ਵੀ ਤਨਖ਼ਾਹਾਂ ਨਾ ਮਿਲੀਆਂ ਤਾਂ ਹੋਵੇਗਾ ਰੋਸ-ਪ੍ਰਗਟਾਵਾ
Punjab Roadways buses strike: ਯੂਨੀਅਨ ਵੱਲੋਂ ਇਸ਼ਾਰਾ ਦਿੱਤਾ ਗਿਆ ਹੈ ਕਿ ਜੇ ਅਗਲੇ ਮਹੀਨੇ ਵੀ ਤਨਖ਼ਾਹਾਂ ਸਮੇਂ ਤੇ ਨਹੀਂ ਮਿਲਦੀਆਂ ਤਾਂ 7 ਮਈ ਨੂੰ ਸਾਰੇ ਬੱਸ ਡਿਪੂਆਂ ਅੱਗੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ 10 ਮਈ ਤੋਂ ‘ਤਨਖ਼ਾਹ ਨਹੀਂ ਤਾਂ ਕੰਮ ਨਹੀਂ’ ਤਹਿਤ ਸਾਰੇ ਡਿਪੂ ਪਹਿਲੇ ਟਾਈਮ ’ਤੇ ਬੰਦ ਕਰ ਦਿੱਤੇ ਜਾਣਗੇ। ਯੂਨੀਅਨ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਇਸ ਹਲਾਤ ਲਈ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਮੈਨੇਜਮੈਂਟ ਜ਼ਿੰਮੇਵਾਰ ਹੋਣਗੇ।
ਯਾਤਰੀਆਂ ਲਈ ਇਹ ਘੋਸ਼ਣਾ ਅਜੇ ਲਈ ਸੁਖਦ ਹੈ, ਪਰ ਜੇ ਸਰਕਾਰ ਵੱਲੋਂ ਤਨਖ਼ਾਹਾਂ ਦੇ ਮਾਮਲੇ ਵਿਚ ਲਾਪਰਵਾਹੀ ਜਾਰੀ ਰਹੀ, ਤਾਂ ਅਗਲੇ ਮਹੀਨੇ ਸਥਿਤੀ ਗੰਭੀਰ ਹੋ ਸਕਦੀ ਹੈ।
ਇਹ ਵੀ ਪੜ੍ਹੋ –