ਪਿੰਕੀ ਧਾਲੀਵਾਲ ਮਾਮਲੇ ‘ਚ ਸੁਨੰਦਾ ਸ਼ਰਮਾ ਦਾ ਭਾਵੁੱਕ ਸੰਦੇਸ਼ – ਹੱਥ ਜੋੜਕੇ ਕਿਹਾ ਇਹ…ਵੀਡੀਓ ਹੋਈ ਵਾਇਰਲ

3 Min Read

Sunanda Sharma controversy news: ਪੰਜਾਬੀ ਸੰਗੀਤ ਜਗਤ ‘ਚ ਬੀਤੇ ਕੁਝ ਦਿਨਾਂ ਤੋਂ ਸੰਗੀਤ ਨਿਰਮਾਤਾ ਪੁਸ਼ਪਿੰਦਰ ਸਿੰਘ ਉਰਫ਼ ਪਿੰਕੀ ਧਾਲੀਵਾਲ ਤੇ ਗਾਇਕਾ ਸੁਨੰਦਾ ਸ਼ਰਮਾ ਨਾਲ ਜੁੜਿਆ ਮਾਮਲਾ ਚਰਚਾ ਵਿੱਚ ਬਣਿਆ ਹੋਇਆ ਹੈ। ਹੁਣ ਸੁਨੰਦਾ ਸ਼ਰਮਾ ਨੇ ਆਪਣੇ Instagram ਪਲੇਟਫਾਰਮ ‘ਤੇ ਇੱਕ ਵੀਡੀਓ ਜਾਰੀ ਕਰਕੇ ਇਸ ਮਾਮਲੇ ‘ਤੇ ਆਪਣਾ ਪੱਖ ਰੱਖਿਆ ਅਤੇ ਪੰਜਾਬ ਸਰਕਾਰ ਨਾਲ ਹੀ ਪੂਰੀ ਇੰਡਸਟਰੀ ਦਾ ਧੰਨਵਾਦ ਕੀਤਾ ਹੈ।

ਸੁਨੰਦਾ ਸ਼ਰਮਾ ਨੇ ਕਿਹਾ – ਹੁਣ ਮੈਂ ਆਜ਼ਾਦ ਪੰਛੀ ਹਾਂ

ਸੁਨੰਦਾ ਸ਼ਰਮਾ ਨੇ ਆਪਣੇ ਵੀਡੀਓ ਸੰਦੇਸ਼ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਅਤੇ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦਾ ਸ਼ੁਕਰੀਆ ਕੀਤਾ। ਉਨ੍ਹਾਂ ਨੇ Punjab Women Commission ਦੀ ਚੇਅਰਪਰਸਨ ਦਾ ਵੀ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਭ ਉਨ੍ਹਾਂ ਦੀ ਹੌਂਸਲੇਬੰਦੀ ਅਤੇ ਮਦਦ ਨਾਲ ਹੀ ਸੰਭਵ ਹੋ ਸਕਿਆ।

ਸੁਨੰਦਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਆਪਣੇ ਚਾਹੁਣ ਵਾਲਿਆਂ ਦੀ ਵੀ ਸਰਾਹਨਾ ਕੀਤੀ, ਕਿਉਂਕਿ ਉਨ੍ਹਾਂ ਨੇ ਹਮੇਸ਼ਾ ਹਰ ਚੌਣੌਤੀਪੂਰਨ ਪਲ ‘ਚ ਉਨ੍ਹਾਂ ਨੂੰ ਹੌਂਸਲਾ ਦਿੱਤਾ। ਉਨ੍ਹਾਂ ਨੇ ਕਿਹਾ, “ਇਹ ਦੋ ਸਾਲ ਮੇਰੇ ਲਈ ਬਹੁਤ ਹੀ ਔਖੇ ਰਹੇ, ਪਰ ਹੁਣ ਮੈਨੂੰ ਇਨਸਾਫ਼ ਮਿਲਿਆ ਹੈ। ਹੁਣ ਮੈਂ ਇੱਕ ਆਜ਼ਾਦ ਕਲਾਕਾਰ ਹਾਂ, ਇੱਕ ਇੰਡੀਪੈਂਡੈਂਟ ਆਰਟਿਸਟ।”

ਇਹ ਵੀ ਪੜ੍ਹੋ – ਦਿਲਜੀਤ ਦੋਸਾਂਝ ਦੀ ਨਵੀਂ ਫਿਲਮ! ਪਹਿਲੀ ਵਾਰ ਇਸ ਪਾਕਿਸਤਾਨੀ ਅਦਾਕਾਰਾ ਨਾਲ ਕਰ ਰਹੇ ਹਨ ਕੰਮ – ਵਾਇਰਲ ਤਸਵੀਰ ਨੇ ਵਧਾਈ ਉਤਸੁਕਤਾ

ਸਰੋਤਿਆਂ ਲਈ ਸੁਨੰਦਾ ਸ਼ਰਮਾ ਦਾ ਖਾਸ ਸੁਨੇਹਾ

ਗਾਇਕਾ ਨੇ ਆਪਣੀਆਂ ਭਾਵਨਾਵਾਂ ਸ਼ਬਦਾਂ ਰਾਹੀਂ ਪ੍ਰਗਟ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਸਰੋਤੇ ਉਨ੍ਹਾਂ ਲਈ ਹਮੇਸ਼ਾ ਇੱਕ ਮਜ਼ਬੂਤ ਸਹਾਰਾ ਬਣੇ। ਉਨ੍ਹਾਂ ਨੇ ਕਿਹਾ, “ਮੇਰੇ ਦਿਲ ਦੀਆਂ ਸਾਰੀਆਂ ਦੁਆਵਾਂ ਤੁਹਾਡੇ ਲਈ ਹਨ। ਤੁਸੀਂ ਮੇਰਾ ਇੰਨਾ ਸਾਥ ਦਿੱਤਾ, ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ।”

ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਨੇ ਚਾਹੁਣ ਵਾਲਿਆਂ ਨਾਲ ਇਕ ਵਾਅਦਾ ਵੀ ਕੀਤਾ ਕਿ ਉਹ ਹਮੇਸ਼ਾ ਉਨ੍ਹਾਂ ਦਾ ਮਨੋਰੰਜਨ ਕਰਦੇ ਰਹਿਣਗੀਆਂ ਅਤੇ ਆਪਣੇ ਗਾਇਨ ਰਾਹੀਂ ਨਵੇਂ-ਨਵੇਂ ਗੀਤ ਲਿਆਉਣਗੀਆਂ। ਉਨ੍ਹਾਂ ਕਿਹਾ, “ਮੇਰੇ ਪ੍ਰਸ਼ੰਸਕ ਮੇਰਾ ਹੌਸਲਾ ਨੇ, ਤੁਸੀਂ ਮੇਰੇ ਨਾਲ ਇੰਝ ਹੀ ਬਣੇ ਰਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।”

ਇਸ ਤਰੀਕੇ ਨਾਲ ਸੁਨੰਦਾ ਸ਼ਰਮਾ ਨੇ ਆਪਣੇ ਵੀਡੀਓ ਸੰਦੇਸ਼ ਰਾਹੀਂ ਸਾਰੀ ਪੰਜਾਬੀ ਇੰਡਸਟਰੀ ਅਤੇ ਸਰੋਤਿਆਂ ਲਈ ਆਪਣੇ ਹਿੱਸਿਆਂ ਦੇ ਸ਼ਬਦ ਕਹੇ, ਜੋ ਕਿ ਹੁਣ ਵੱਡੀ ਗੱਲਚਰਚਾ ਬਣੇ ਹੋਏ ਹਨ।

Share this Article
Leave a comment

Leave a Reply

Your email address will not be published. Required fields are marked *

Exit mobile version